ਲੁਧਿਆਣਾ ਵਾਲਿਓ ਹੋ ਜਾਓ ਤਿਆਰ! ਅੱਤ ਦੀ ਗਰਮੀ ਵਿਚਾਲੇ ਹੁਣ ਲੰਬੇ Powercut ਕੱਢਣਗੇ ਤੁਹਾਡੇ ਵੱਟ!
ਲੁਧਿਆਣਾ: ਪੰਜਾਬ ਦੇ ਲੋਕਾਂ ਲਈ ਜ਼ਰੂਰੀ ਖਬਰ ਹੈ। ਸੂਬੇ ਦੇ ਲੋਕਾਂ ਨੂੰ ਅੱਤ ਦੀ ਗਰਮੀ ਵਿਚਾਲੇ ਹੁਣ ਲੰਬੇ ਲੰਬੇ ਪਾਵਰ ਕੱਟ ਪ੍ਰੇਸ਼ਾਨ ਕਰਨ ਵਾਲੇ ਹਨ। ਲੁਧਿਆਣਾ ਸਣੇ ਪੰਜ ਥਾਵਾਂ ‘ਤੇ ਇਹ ਕੱਟ ਲੱਗਣਗੇ। ਪਾਵਰਕਾਮ (PSPCL) ਨੇ ਬਿਜਲੀ ਕੱਟਾਂ ਸੰਬੰਧੀ ਇੱਕ ਜਨਤਕ ਨੋਟਿਸ ਜਾਰੀ ਕੀਤਾ ਹੈ। ਜਿਸ ਅਨੁਸਾਰ, 21 ਅਪ੍ਰੈਲ ਤੋਂ 28 ਅਪ੍ਰੈਲ ਤੱਕ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਵਿੱਚ ਲੰਬੇ ਬਿਜਲੀ ਕੱਟ ਹੋਣਗੇ। ਪਾਵਰਕਾਮ ਨੇ ਇਸਦੇ ਲਈ ਬਿਜਲੀ ਵੰਡ ਵਿੱਚ ਸੁਧਾਰ ਅਤੇ ਆਧੁਨਿਕੀਕਰਨ ਦਾ ਹਵਾਲਾ ਦਿੱਤਾ ਹੈ।
ਇਨ੍ਹਾਂ ਸ਼ਹਿਰਾਂ ਵਿੱਚ 8 ਤੋਂ 10 ਘੰਟੇ ਦੇ ਬਿਜਲੀ ਕੱਟ ਹੋਣਗੇ। ਹਾਲਾਂਕਿ, ਪੰਜਾਬ ਵਿੱਚ ਗਰਮੀ ਲਗਾਤਾਰ ਵੱਧ ਰਹੀ ਹੈ ਅਤੇ ਮੌਸਮ ਵਿਭਾਗ ਨੇ 3 ਦਿਨਾਂ ਲਈ ਹੀਟਵੇਵ ਲਈ ਪੀਲਾ ਅਲਰਟ ਜਾਰੀ ਕੀਤਾ ਹੈ। 21 ਜ਼ਿਲ੍ਹਿਆਂ ਵਿੱਚ ਤਾਪਮਾਨ 35 ਨੂੰ ਪਾਰ ਕਰ ਗਿਆ ਹੈ।
