Health Tip: Mango ਦੇ ਨਾਲ ਭੁੱਲ ਕੇ ਵੀ ਨਾ ਖਾਣਾ ਆਹ ਚੀਜ਼ਾਂ! ਵਿਗੜ ਜਾਵੇਗੀ ਸਿਹਤ!
1 min read

Health Tip: Mango ਦੇ ਨਾਲ ਭੁੱਲ ਕੇ ਵੀ ਨਾ ਖਾਣਾ ਆਹ ਚੀਜ਼ਾਂ! ਵਿਗੜ ਜਾਵੇਗੀ ਸਿਹਤ!

ਲੁਧਿਆਣਾ: ਗਰਮੀਆਂ ਸ਼ੁਰੂ ਹੋ ਗਈਆਂ ਹਨ। ਜਿੱਥੇ ਲੋਕ ਠੰਡੀ ਚੀਜ਼ਾਂ ਵੱਲ ਭੱਜਦੇ ਹਨ ਉੱਥੇ ਹੀ ਇਕ ਹੋਰ ਚੀਜ਼ ਦਾ ਸ਼ੋਕ ਬਹੁਤ ਸਾਰੇ ਲੋਕਾਂ ‘ਚ ਵੇਖਣ ਨੂੰ ਮਿਲਦਾ ਹੈ। ਉਹ ਹੈ ਅੰਬ ਗਰਮੀਆਂ ‘ਚ ਅੰਬ ਲੋਕਾਂ ਦੀ ਪਹਿਲੀ ਪਸੰਦ ਹੁੰਦਾ ਹੈ। ਕੋਈ ਮੈਂਗੋ ਸ਼ੇਕ ਪੀਣਾ ਪਸੰਦ ਕਰਦਾ ਹੈ ਤੇ ਕੋਈ ਐਦਾਂ ਹੀ ਇਸਨੂੰ ਖਾਣਾ ਪਸੰਦ ਕਰਦਾ ਹੈ ਤੇ ਕੋਈ ਠੰਡੀ ਠੰਡੀ ਮੈਂਗੋ ਆਈਸਕਰੀਮ ਦਾ ਸ਼ੋਕੀਨ ਹੁੰਦਾ ਹੈ ਪਰ ਤੁਹਾਨੂੰ ਪਤਾ ਹੈ ਜੇ ਤੁਸੀਂ ਆਹ ਗਲਤੀ ਕਰਦੀ ਤਾਂ ਆਹ ਤੁਹਾਡਾ ਪਸੰਦੀਦਾ ਫਲ ਬੈਠੇ-ਬਿਠਾਏ ਤੁਹਾਡੀ ਜ਼ਿੰਦਗੀ ‘ਚ ਪੁਆੜਾ ਪਾ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਉਹ ਕਿਹੜੀ ਗਲਤੀਆਂ ਹਨ ਜੋ ਤੁਹਾਨੂੰ ਭਾਰੀ ਪੈ ਸਕਦੀ ਹੈ।

ਦਹੀ
ਅੰਬ ਦੇ ਨਾਲ ਦਹੀ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਗੈਸ, indigestion ਜਾਂ ਪੇਟ ਦਰਦ ਹੋ ਸਕਦੇ ਹਨ। ਇਸਦਾ ਕਾਰਨ ਇਹ ਹੈ ਕਿ ਦੋਹਾਂ ਦੀ ਤਾਸੀਰ (ਗਰਮ ਅਤੇ ਠੰਡੀ) ਵੱਖਰੀ ਹੁੰਦੀ ਹੈ। ਇਸ ਕਰਕੇ ਜਦੋਂ ਇਹਨਾਂ ਚੀਜ਼ਾਂ ਨੂੰ ਇਕੱਠਾ ਖਾਓ ਤਾਂ ਇਹ ਪੇਟ ਵਿੱਚ ਅਸਮਰਥਤਾ ਪੈਦਾ ਕਰ ਸਕਦਾ ਹੈ ਅਤੇ ਗੈਸ ਜਾਂ ਪੇਟ ਦਰਦ ਹੋ ਸਕਦੇ ਹਨ।

ਮਸਾਲੇਦਾਰ ਭੋਜਨ
ਮਸਾਲੇਦਾਰ ਖਾਦ ਪਦਾਰਥ ਜਿਵੇਂ ਲਾਲ ਮਿਰਚ, ਗਰਮ ਮਸਾਲਾ ਜਾਂ ਤਲਿਆ ਹੋਇਆ ਖਾਣਾ ਅੰਬ ਦੇ ਨਾਲ ਖਾਣ ਨਾਲ ਪੇਟ ਵਿੱਚ ਜਲਨ ਜਾਂ ਐਸਿਡਿਟੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

ਠੰਡਾ ਪਾਣੀ ਜਾ ਕੋਲਡ ਡਰਿੰਕ
ਅੰਬ ਖਾਣ ਦੇ ਤੁਰੰਤ ਬਾਅਦ ਠੰਡਾ ਪਾਣੀ, ਕੋਲਡ ਡ੍ਰਿੰਕ ਜਾਂ ਆਈਸਕ੍ਰੀਮ ਖਾਣ ਨਾਲ ਪਾਚਨ ਪ੍ਰਣਾਲੀ ਸਲੋ ਹੋ ਸਕਦੀ ਹੈ, ਜਿਸ ਨਾਲ ਪੇਟ ਫੁੱਲਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ, ਅੰਬ ਅਤੇ ਕੋਲਡ ਡ੍ਰਿੰਕ ਦੋਹਾਂ ਹੀ ਬਹੁਤ ਮਿੱਠੇ ਹੁੰਦੇ ਹਨ। ਇਹਨਾਂ ਨੂੰ ਇਕੱਠੇ ਪੀਣ ਨਾਲ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਅਚਾਨਕ ਵੱਧ ਸਕਦੀ ਹੈ, ਜਿਸ ਨਾਲ ਡਾਇਬਟੀਜ਼ ਦੇ ਮਰੀਜ਼ਾਂ ਨੂੰ ਖ਼ਤਰਾ ਹੋ ਸਕਦਾ ਹੈ।

ਅੰਬ ਖਾਣ ਦੇ 1-2 ਘੰਟੇ ਤੱਕ ਕੋਈ ਭਾਰੀ ਚੀਜ਼ ਖਾਣ ਤੋਂ ਬਚੋ। ਪੱਕੇ ਅਤੇ ਤਾਜੇ ਅੰਬ ਦਾ ਹੀ ਸੇਵਨ ਕਰੋ, ਕਿਉਂਕਿ ਕੱਚੇ ਅੰਬ ਪੇਟ ਨਾਲ ਸੰਬੰਧਤ ਸਮੱਸਿਆਵਾਂ ਪੈਦਾ ਕਰ ਸਕਦੇ ਹਨ।